Gkscrapbook

ਭਾਰਤ ਦੇ ਇਤਿਹਾਸ ਨੂੰ ਪੜਨ ਲਈ ਵਿਉਂਤਬੰਦੀ

ਭਾਰਤ ਦੇ ਇਤਿਹਾਸ ਨੂੰ ਪੜ੍ਹਨ ਵਾਸਤੇ ਸਾਨੂੰ ਸਹੀ ਵਿਉਂਤਬੰਦੀ ਦੀ ਲੋੜ੍ਹ ਹੈ ਤਾਂ ਜੋ ਅਧਿਐਨ ਕਰਨ ਸਮੇਂ ਦਿਮਾਗ ਉੱਤੇ ਬਹੁਤਾ ਬੋਝ ਨਾ ਪਵੇ ਅਤੇ ਸਾਰੇ ਘਟਨਾਕ੍ਰਮ ਵੀ ਆਸਾਨੀ ਨਾਲ ਯਾਦ ਹੁੰਦੇ ਜਾਣ , ਆਸਾਨੀ ਨਾਲ ਅਧਿਐਨ ਕਰਨ ਵਾਸਤੇ ਇਸਨੂੰ ਅਸੀਂ ਅਲਗ-ਅਲਗ ਹਿੱਸਿਆਂ ਵਿੱਚ ਵੰਡ ਕੇ ਪੜ੍ਹ ਸਕਦੇ ਹਾਂ.

ਭਾਰਤ ਦੇ ਇਤਿਹਾਸ ਨੂੰ ਅਧਿਐਨ ਦੇ ਆਧਾਰ ਤੇ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ – ਪ੍ਰਾਚੀਨ ਕਾਲ , ਮੱਧ-ਕਾਲ ਅਤੇ ਆਧੁਨਿਕ ਕਾਲ .

ਪ੍ਰਾਚੀਨ ਕਾਲ ਦੌਰਾਨ ਅਧਿਐਨ ਕਰਦੇ ਸਮੇਂ ਪਤਾ ਚਲਦਾ ਹੈ ਕਿ ਇਸ ਸਮੇਂ ਦੌਰਾਨ ਕੇਵਲ ਥੋੜ੍ਹੇ ਕੁ ਵੰਸ਼ਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ .ਇਸ ਵਿੱਚ ਹੇਠ ਲਿਖੇ ਪ੍ਰਮੁਖ ਵੰਸ਼ ਹਨ ਜਿਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ .

  1. ਮੌਰਿਆ ਵੰਸ਼

  2. ਗੁਪਤ ਵੰਸ਼

  3. ਵਰਧਨ ਵੰਸ਼

  4. ਰਾਜਪੂਤਾਂ ਦਾ ਉਥਾਨ

ਮਧਕਾਲ ਦੇ ਇਤਿਹਾਸ ਨੂੰ ਵੀ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ. ਪਹਿਲਾ ਹਿੱਸਾ ਦਿੱਲੀ-ਸਲਤਨਤ ਅਖਵਾਉਂਦਾ ਹੈ ਅਤੇ ਦੂਸਰਾ ਹਿੱਸਾ ਮੁਗ੍ਹਲ-ਕਾਲ ਅਖਵਾਉਂਦਾ ਹੈ . ਇਸਦੇ ਪਹਿਲੇ ਹਿੱਸੇ ਦਿੱਲੀ-ਸਲਤਨਤ ਦੌਰਾਨ ਪੰਜ ਵੰਸ਼ ਅਲਗ-ਅਲਗ ਸਮੇਂ ਦਿੱਲੀ ਉੱਪਰ ਰਾਜ ਕਰਦੇ ਰਹੇ ਹਨ . ਇਹਨਾਂ ਦੇ ਕ੍ਰਮ ਨੂੰ ਯਾਦ ਰਖਣ ਵਾਸਤੇ ਅਸੀਂ ਅੰਗ੍ਰੇਜੀ ਦਾ ਅੱਖਰ SKTS-l (ਸ੍ਕੇਟ੍ਸ-ਐੱਲ ) ਨੂੰ ਦਿਮਾਗ ਵਿੱਚ ਰੱਖ ਸਕਦੇ ਹਾਂ. ਇਸਦਾ ਵਰਣਨ ਹੇਠ ਲਿਖੇ ਅਨੁਸਾਰ ਹੈ ਅਤੇ ਸਾਨੂੰ ਦਿੱਲੀ ਸਲਤਨਤ ਦੌਰਾਨ ਹੋਏ ਸਾਰੇ ਵੰਸ਼ਾਂ ਦੀ ਲੜ੍ਹੀਵਾਰ ਤਰਤੀਬ ਨੂੰ ਯਾਦ ਰਖਣ ਵਿੱਚ ਸਹਾਇਕ ਹੁੰਦਾ ਹੈ

S = Slave dynasty

K = Khilji dynasty

T = Tughlaq dynasty

S = Sayyid dynasty

L = Lodhi dynasty

ਮੁਗ੍ਹਲ ਕਾਲ ਨੂੰ ਵੀ ਅਸੀਂ ਫਿਰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ . ਪਹਿਲਾ ਹਿੱਸਾ ਉਹਨਾਂ ਮਹਾਨ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੇ ਆਪਣੇ ਸਮੇਂ ਦੌਰਾਨ ਮੁਗ੍ਹਲ ਰਾਜ ਨੂੰ ਬੁਲੰਦੀਆਂ ਤੇ ਪਹੁੰਚਾਇਆ . ਅਤੇ ਦੂਸਰਾ ਹਿੱਸਾ ਉਹਨਾਂ ਮੁਗ੍ਹਲ ਸ਼ਾਸਕਾਂ ਦਾ ਜਿਹਨਾਂ ਨੂੰ ਅਸੀਂ ਪਿਛਲੇਰੇ ਮੁਗ੍ਹਲ ਆਖਦੇ ਹਾਂ ,ਜਿਹਨਾਂ ਨੇ ਆਪਣੀਆਂ ਕਮਜ਼ੋਰੀਆਂ ਸਦਕਾ ਮਹਾਨ ਮੁਗ੍ਹਲ ਸਾਮਰਾਜ ਨੂੰ ਤਿੱਤਰ-ਬਿੱਤਰ ਕਰਕੇ ਰੱਖ ਦਿੱਤਾ. ਪਹਿਲੇ ਹਿੱਸੇ ਵਿੱਚ ਛੇ ਸ਼ਾਸਕ ਹੋਏ ਹਨ .ਇਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ .

  1. ਬਾਬਰ

  2. ਹਮਾਯੂੰ

  3. ਅਕਬਰ

  4. ਜਹਾਂਗੀਰ

  5. ਸ਼ਾਹਜਹਾਂ

  6. ਔਰੰਗਜ਼ੇਬ

ਬਾਬਰ ਤੋਂ ਬਾਅਦ ਹਮਾਯੂੰ ਦਾ ਕਾਰਜਕਾਲ ਭਟਕਣ ਵਾਲਾ ਹੀ ਰਿਹਾ ਅਤੇ ਉਸਤੋਂ ਸ਼ੇਰ ਸ਼ਾਹ ਸੂਰੀ ਨੇ ਸੱਤਾ ਖੋਹ ਕੇ ਕੁਝ ਦੇਰ ਅਫਗਾਨਾਂ ਦਾ ਸ਼ਾਸਨ ਸਥਾਪਿਤ ਕਰ ਦਿੱਤਾ ਸੀ .ਪ੍ਰੰਤੂ ਸੌਲ੍ਹਾਂ ਸਾਲਾਂ ਬਾਅਦ ਹਮਾਯੂੰ ਵਾਪਿਸ ਆ ਕੇ ਆਪਣੀ ਹਾਜਰੀ ਇਤਿਹਾਸ ਦੇ ਪੰਨਿਆਂ ਵਿੱਚ ਲਗਵਾਉਂਦਾ ਹੈ . ਮੁਗ੍ਹਲ-ਕਾਲ ਦੇ ਦੂਸਰੇ ਹਿੱਸੇ ਵਿੱਚ ਕਮਜ਼ੋਰ ਸ਼ਾਸਕ ਜਲਦੀ-ਜਲਦੀ ਆਉਂਦੇ ਅਤੇ ਜਾਂਦੇ ਰਹੇ .ਇਸ ਦੌਰਾਨ ਕੁੱਲ ਗਿਆਰਾਂ ਮੁਗ੍ਹਲ ਸ਼ਾਸਕ ਹੋਏ ਜਿਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ :-

  1. ਬਹਾਦੁਰਸ਼ਾਹ ਪਹਿਲਾ

  2. ਜਹਾਂਦਾਰਸ਼ਾਹ

  3. ਫ਼ਾਰੁਖਸ਼ਿਅਰ

  4. ਰਫ਼ੀ-ਉਦ-ਦਰਜ਼ਾਤ

  5. ਰਫ਼ੀ-ਉਦ-ਦੌਲਾ

  6. ਮੁਹੰਮਦਸ਼ਾਹ (ਰੰਗੀਲਾ )

  7. ਅਹਮਦਸ਼ਾਹ

  8. ਆਲਮਗੀਰ ਦੂਜਾ

  9. ਸ਼ਾਹ ਆਲਮ

  10. ਅਕਬਰ ਦੂਜਾ

  11. ਬਹਾਦੁਰ ਸ਼ਾਹ ਦੂਜਾ (ਜਫ਼ਰ )

ਇਸਤੋਂ ਬਾਅਦ ਆਧੁਨਿਕ ਕਾਲ ਸ਼ੁਰੂ ਹੋ ਜਾਂਦਾ ਹੈ ਅਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਦੀ ਕਹਾਣੀ ਪੂਰਨ ਤੋਰ ਤੇ ਆਧੁਨਿਕ ਭਾਰਤ ਦੇ ਇਤਿਹਾਸ ਦਾ ਵਰਣਨ ਕਰਦੀ ਹੈ ਜੋ ਦੇਸ਼ ਦੀ ਆਜ਼ਾਦੀ ਤੱਕ ਚਲਦੀ ਹੈ . ਆਧੁਨਿਕ ਕਾਲ ਦਾ ਅਧਿਐਨ ਕਰਦੇ ਸਮੇਂ ਸਾਨੂੰ ਵੰਸ਼ਾਵਲੀ ਯਾਦ ਰੱਖਣ ਦੀ ਸਹੂਲਤ ਖਤਮ ਹੋ ਜਾਂਦੀ ਹੈ .

ਪ੍ਰੰਤੂ ਆਧੁਨਿਕ ਕਾਲ ਦਾ ਅਧਿਐਨ ਕਰਨ ਵੇਲੇ ਵੀ ਅਸੀਂ ਇਸਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ.ਪਹਿਲੇ ਹਿੱਸੇ ਵਿੱਚ ਈਸਟ ਇੰਡੀਆ ਕੰਪਨੀ ਦੇ ਕਾਰਜਕਾਲ ਦਾ ਸਮਾਂ ਆਉਂਦਾ ਹੈ ਅਤੇ ਦੂਸਰੇ ਹਿੱਸੇ ਵਿੱਚ 1857 ਈ. ਦੀ ਆਜ਼ਾਦੀ ਦੀ ਜੰਗ ਤੋਂ ਸ਼ੁਰੂ ਹੋ ਕੇ ਭਾਰਤ ਦੀ ਆਜ਼ਾਦੀ ਤੱਕ ਦਾ ਸਮਾਂ ਆਉਂਦਾ ਹੈ .ਰਾਜਨੀਤੀ ਸ਼ਾਸਤਰ ਦਾ ਅਧਿਐਨ ਕਰਨ ਵਾਲੇ ਸੰਵਿਧਾਨ ਦਾ ਅਧਿਐਨ ਕਰਨ ਵੇਲੇ ਈਸਟ ਇੰਡੀਆ ਕੰਪਨੀ ਦੁਆਰਾ ਬਣਾਏ ਗਏ ਕ਼ਾਨੂਨਾਂ ਤੋਂ ਹੀ ਸ਼ੁਰੂ ਕਰਦੇ ਹਨ .

**************************************************

ਆਖਿਰ ਭਾਰਤ ਦੀ ਖੋਜ ਦੀ ਲੋੜ ਕਿਉਂ ਪਈ ......?

ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਨੇ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ _ “ Discovery of India ” ਜਿਸਦਾ ਅਰਥ ਹੈ - “ ਭਾਰਤ ਇੱਕ ਖੋਜ ” | ਪਰ ਅਸੀਂ ਇਹ ਨਹੀਂ ਸੋਚਦੇ ਕਿ ਭਾਰਤ ਤਾਂ ਪਹਿਲਾਂ ਹੀ ਇਸ ਧਰਤੀ ਉੱਤੇ ਸਥਿੱਤ ਸੀ ਤਾਂ ਫਿਰ ਭਾਰਤ ਦੀ ਖੋਜ ਦੀ ਕੀ ਲੋੜ ਸੀ ?

ਅਸਲ ਵਿੱਚ ਭਾਰਤ ਦੀ ਖੋਜ ਤੋਂ ਪਹਿਲਾਂ ਧਰਤੀ ਉੱਤੇ ਬਹੁਤ ਸਾਰੇ ਭੂਗੋਲਿਕ ਇਲਾਕਿਆਂ ਦੀ ਖੋਜ ਕਿਸੇ ਨੇ ਵੀ ਕਦੇ ਨਹੀਂ ਸੀ ਕੀਤੀ | ਅਤੇ ਬਹੁਤ ਸਾਰੇ ਦੇਸ਼ ਅਤੇ ਮਹਾਂਦੀਪ ਵੀ ਮਨੁੱਖ ਵੱਲੋਂ ਬਨਾਏ ਹੋਏ ਨਕਸ਼ੇ ਉੱਤੇ ਨਹੀਂ ਸਨ | ਧਰਤੀ ਉੱਤੇ ਸਥਿੱਤ ਯੂਰਪ ਅਤੇ ਏਸ਼ੀਆ ਦੇ ਮਹਾਂਦੀਪ ਆਪਸ ਵਿੱਚ ਜੁੜੇ ਹੋਏ ਹਨ | ਇਸ ਕਾਰਣ ਇਹਨਾਂ ਦੋਹਾਂ ਮਹਾਂਦੀਪਾਂ ਵਿੱਚ ਵਧਣ ਫੁਲਣ ਵਾਲੀਆਂ ਸਭਿਅਤਾਵਾਂ ਦਾ ਆਪਸ ਵਿੱਚ ਖੂਬ ਵਪਾਰ ਹੁੰਦਾ ਸੀ | ਪਰ ਜਦੋਂ ਤੁਰਕਾਂ ਨੇ 1453 ਈ. ਵਿੱਚ ਕੰਤੁਸਤੁਨਿਆ (Constantinople ) ਉੱਤੇ ਆਪਣਾ ਕਬਜ਼ਾ ਕਰ ਲਿਆ ਤਾਂ ਇਸ ਨਾਲ ਯੂਰਪੀ ਵਪਾਰੀਆਂ ਵਾਸਤੇ ਭਾਰਤ ਨੂੰ ਜਾਣ ਵਾਲਾ ਇੱਕੋ ਇੱਕ ਰਸਤਾ ਬੰਦ ਹੋ ਗਿਆ | ਕਿਉਂਕਿ ਉਸ ਸਮੇਂ ਤੱਕ ਕੇਵਲ ਧਰਾਤਲੀ ਰਸਤੇ ਬਾਰੇ ਹੀ ਲੋਕਾਂ ਨੂੰ ਪਤਾ ਸੀ | ਇਸ ਨਾਲ ਯੂਰਪੀ ਵਪਾਰੀਆਂ ਨੂੰ ਕਾਫੀ ਠੇਸ ਲੱਗੀ ਕਿਉਂਕਿ ਸਾਰੀ ਦੁਨੀਆਂ ਉਸ ਸਮੇਂ ਭਾਰਤ ਨਾਲ ਖੂਬ ਵਪਾਰ ਕਰਦੀ ਸੀ ਅਤੇ ਭਾਰਤ ਇੱਕ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ | ਇਸ ਲਈ ਯੂਰਪ ਦੇ ਵਪਾਰੀਆਂ ਨੇ ਭਾਰਤ ਤੱਕ ਜਾਣ ਵਾਲਾ ਕੋਈ ਨਵਾਂ ਬਦਲਵਾਂ ਰਸਤਾ ਲਭਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ | ਇਸੇ ਯਤਨਾਂ ਦੇ ਚੱਕਰ ਵਿੱਚ ਹੀ ਕੋਲੰਬਸ ਅਮਰੀਕਾ ਪਹੁੰਚ ਗਿਆ ਅਤੇ ਉਸਨੇ ਉਹਨਾਂ ਨੂੰ ਹੀ ਭਾਰਤ ਦੇ ਲੋਕ ਸਮਝਦਾ ਰਿਹਾ | ਕਹਿੰਦੇ ਹਨ ਕਿ ਉਹ ਆਪਣੀ ਮੌਤ ਤੱਕ ਵੀ ਉਸਨੂੰ ਭਾਰਤ ਹੀ ਸਮਝਦਾ ਰਿਹਾ ਸੀ | ਜਿਸ ਸਥਾਨ ਤੇ ਉਹ ਪੁੱਜਾ ਉਸਨੂੰ ਇਸੇ ਕਾਰਣ ਵੈਸਟ ਇੰਡੀਜ਼ ਆਖਦੇ ਹਨ |

ਭਾਰਤ ਦੀ ਖੋਜ ਕਰਦੇ ਹੋਏ ਬਹੁਤ ਸਾਰੇ ਸਮੁੰਦਰੀ ਯਾਤਰੀਆਂ ਨੇ ਕਈ ਨਵੀਆਂ ਭੂਗੋਲਿਕ ਖੋਜਾਂ ਕਰ ਛੱਡੀਆਂ | ਪਰ ਅੰਤ ਵਿੱਚ ਕਾਮਯਾਬੀ ਮਿਲੀ ਤਾਂ ਪੁਰਤਗਾਲ ਦੇ ਵਾਸਕੋ-ਡੀ-ਗਾਮਾ ਨੂੰ | ਉਸਨੇ ਅਫਰੀਕਾ ਮਹਾਂਦੀਪ ਦੇ ਖੱਬੇ ਪਾਸੇ ਤੱਟ ਦੇ ਨਾਲ-ਨਾਲ ਚਲਦੇ ਹੋਏ ਆਸ਼ਾ ਅੰਤਰੀਪ ਤੱਕ ਪਹੁੰਚ ਕੇ ਸੱਜੇ ਪਾਸੇ ਵੱਲ ਪੁਰਬ ਦਿਸ਼ਾ ਵੱਲ ਯਾਤਰਾ ਲਗਾਤਾਰ ਜਾਰੀ ਰੱਖੀ ਅਤੇ ਅੰਤ ਵਿੱਚ1498 ਈ. ਨੂੰ ਉਹ ਕਾਲੀਕੱਟ ਦੀ ਬੰਦਰਗਾਹ ਤੇ ਪੁੱਜਾ | ਇਸ ਤਰਾਂ ਵਿਸ਼ਵ ਵਿੱਚ ਇਕ ਨਵੇਂ ਯੁੱਗ ਦੀ ਸ਼ੁਰੁਆਤ ਹੋਈ ਅਤੇ ਪੁਰਤਗਾਲੀਆਂ ਨਾਲ ਭਾਰਤ ਦੇ ਸਬੰਧ ਬਾਕੀ ਯੂਰਪੀ ਵਪਾਰੀਆਂ ਤੋਂ ਪਹਿਲਾਂ ਬਣੇ | ਪੁਰਤਗਾਲੀਆਂ ਨੇ ਕਾਲੀਕਟ , ਗੋਆ , ਦਮਨ , ਦੀਵ ਅਤੇ ਹੁਗਲੀ ਵਿੱਚ ਆਪਣੇ ਵਪਾਰ ਨੂੰ ਸਥਾਪਿਤ ਕੀਤਾ | ਕਹਿੰਦੇ ਹਨ ਕਿ ਵਾਸਕੋ-ਡਿਗਾਮਾ ਨੇ ਜਿੰਨਾਂ ਖਰਚ ਆਪਣੇ ਸਫਰ ਉੱਤੇ ਕੀਤਾ ਸੀ ਭਾਰਤ ਦੇ ਨਾਲ ਵਪਾਰ ਵਿੱਚ ਉਸਨੂੰ ਸੱਠ ਪ੍ਰਤੀਸ਼ੱਤ ਵੱਧ ਲਾਭ ਹੋਇਆ ਸੀ | ਫ੍ਰਾਂਸਿਸ੍ਕੋ ਅਲਮੀਡਾ ਅਤੇ ਅਲ੍ਬੁਕਰਕ ਪ੍ਰਸਿੱਧ ਪੁਰਤਗਾਲੀ ਗਵਰਨਰ ਜਨਰਲ ਸਨ | ਇਹਨਾਂ ਦੀ ਗਤਿਵਿਧਿਆਂ ਦਾ ਮੁੱਖ ਕੇਂਦਰ ਗੋਆ ਸੀ | ਅਲ੍ਬੁਕਰਕ ਨੇ ਗੋਆ ਬੀਜਾਪੁਰ ਦੇ ਸੁਲਤਾਨ ਯੂਸੁਫ਼ ਆਦਿਲ ਸ਼ਾਹ ਤੋਂ 1510 ਈ. ਵਿੱਚ ਜਿੱਤਿਆ ਸੀ | ਪੁਰਤਗਾਲੀਆਂ ਤੋਂ ਬਾਅਦ ਡਚ , ਡੈਨਿਸ਼ , ਫਰੈਂਚ ਅਤੇ ਅੰਗ੍ਰੇਜੀ ਕੰਪਨੀਆਂ ਨੇ ਵੀ ਭਾਰਤ ਵੱਲ ਆਪਣਾ ਵਪਾਰ ਚਲਾਉਣ ਲਈ ਪੈਰ ਪਸਾਰਨੇ ਸ਼ੁਰੂ ਕੀਤੇ | ਇਹਨਾਂ ਵਿੱਚੋਂ ਅੰਗ੍ਰੇਜੀ ਕੰਪਨੀ “ ਈਸਟ ਇੰਡੀਆ ਕੰਪਨੀ ” ਨੇ ਬਾਕੀ ਯੂਰਪੀ ਕੰਪਨੀਆਂ ਦੇ ਮੁਕਾਬਲੇ ਜਿਆਦਾ ਤਾਕਤ ਹਾਸਲ ਕਰ ਲਈ ਅਤੇ ਹੋਲੀ-ਹੋਲੀ ਪੂਰੇ ਭਾਰਤ ਨੂੰ ਆਪਣੇ ਕਬਜੇ ਵਿੱਚ ਲੈ ਲਿਆ |

ਓਮੇਸ਼ਵਰ ਨਾਰਾਇਣ

ਪੰਜਾਬ ਬਾਰੇ ਕੁਝ ਮਹੱਤਵਪੂਰਨ ਆਮ ਜਾਣਕਾਰੀ

  1. ਅਟਾਰੀ ਬਾਰਡਰ ( ਅੰਮ੍ਰਿਤਸਰ ) ਵਿਖੇ ਝੰਡਾ ਨੀਵਾਂ ਕਰਨ ਦੀ ਰਸਮ ਨੂੰ ਦੇਖਣ ਲਈ ਹਜ਼ਾਰਾਂ ਲੋਕ ਰੋਜ਼ਾਨਾ ਇਕੱਠੇ ਹੁੰਦੇ ਹਨ|

  2. ਪੰਜਾਬ ਦੀਆਂ ਪੇਂਡੂ ਓਲੰਪਿਕ ਖੇਡਾਂ ਲੁਧਿਆਣੇ ਤੋਂ ਛੇ ਕਿਲੋਮੀਟਰ ਦੁਰ ਕਿਲ੍ਹਾ ਰਾਏਪੁਰ ਵਿੱਚ ਹਰ ਸਾਲ ਹੁੰਦੀਆਂ ਹਨ |

  3. 21, ਫਰਵਰੀ ਨੂੰ 'ਵਿਸ਼ਵ ਮਾਂ ਬੋਲੀ ਦਿਵਸ' ਹਰ ਵਰ੍ਹੇ ਪੰਜਾਬ ਵਿੱਚ 'ਮਾਂ ਬੋਲੀ ਪੰਜਾਬੀ ਦਿਵਸ' ਮਨਾਇਆ ਜਾਂਦਾ ਹੈ |

  4. ਜਲ੍ਹਿਆਂ ਵਾਲੇ ਬਾਗ ਵਿੱਚ ਹੋਏ ਕਾਂਡ ਦਾ ਬਦਲਾ ਸ਼ਹੀਦ ਉਧਮ ਸਿੰਘ ਨੇ ਜਨਰਲ ਓਡਵਾਇਰ ਨੂੰ ਇੰਗਲੈਂਡ ਵਿੱਚ ਮਾਰਕੇ ਲਿਆ ਸੀ |

  5. ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸਨ |

  6. ਪੰਜਾਬ ਦੀ ਵਿਧਾਨ ਸਭਾ ਵਿੱਚ 117 ਮੈਂਬਰ ਹੁੰਦੇ ਹਨ | ਲੋਕ ਸਭਾ ਵਿੱਚ 13 ਅਤੇ ਰਾਜ ਸਭਾ ਵਿੱਚ 7 ਮੈਂਬਰ ਭੇਜੇ ਜਾਂਦੇ ਹਨ |

  7. ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਿੱਖਿਆ ਦਰ ਪੰਜਾਬ ਵਿੱਚ ਸਭ ਤੋਂ ਵੱਧ ਹੈ |

  8. ਸਭ ਤੋਂ ਘੱਟ ਪੜਿਆ ਲਿਖਿਆ ਜਿਲ੍ਹਾ ਮਾਨਸਾ ਹੈ |

  9. ਸਭ ਤੋਂ ਘੱਟ ਖੇਤਰਫਲ ਵਾਲਾ ਜਿਲਾ ਪਠਾਨਕੋਟ ਹੈ |

  10. ਸਭ ਤੋਂ ਘੱਟ ਘਣਤਾ ਵਾਲਾ ਜਿਲ੍ਹਾ ਮੁਕਤਸਰ ਹੈ |

  11. ਸਭ ਤੋਂ ਵੱਧ ਜਨਸੰਖਿਆ ਵਾਲਾ ਜਿਲ੍ਹਾ ਲੁਧਿਆਣਾ ਹੈ |

  12. ਸ਼ਹੀਦ ਭਗਤ ਸਿੰਘ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਕਾਰਣ 23 ਮਾਰਚ 1931ਈ: ਨੂੰ ਫਾਂਸੀ ਦੇ ਦਿੱਤੀ ਗਈ |

  13. ਮਦਨ ਲਾਲ ਢੀਂਗਰਾ ਨੇ ਲੰਦਨ ਵਿਖੇ ਕਰਨਲ ਵਿਲੀਅਮ ਕਰਜ਼ਨ ਵਾਇਲੀ ਨੂੰ ਗੋਲੀ ਮਾਰੀ ਸੀ |

  14. ਖਾਲਸਾ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ਸ਼ੁੱਧ, ਅਤੇ ਖਰਾ |

  15. ਸਭ ਤੋਂ ਪਹਿਲਾਂ ਸਿੱਖ ਰਾਜ ਬੰਦਾ ਸਿੰਘ ਬਹਾਦੁਰ ਨੇ ਕਾਇਮ ਕੀਤਾ ਸੀ | ਉਸਨੇ ਇੱਕ ਸਿੱਖ-ਸਿੱਕਾ ਵੀ ਜ਼ਾਰੀ ਕੀਤਾ ਸੀ |

  16. ਬੰਦਾ ਸਿੰਘ ਬਹਾਦੁਰ ਦਾ ਪਹਿਲਾ ਨਾਮ ਲਛਮਣ ਦਾਸ ਸੀ | ਘਰ ਬਾਹਰ ਤਿਆਗਣ ਤੋਂ ਬਾਅਦ ਉਹ ਜਾਨਕੀ ਪ੍ਰਸਾਦ ਦਾ ਚੇਲਾ ਬਣ ਗਿਆ ਸੀ |ਬੈਰਾਗੀ ਬਣਨ ਤੋਂ ਬਾਅਦ ਲਛਮਣ ਦਾਸ ਦਾ ਨਾਮ ਮਾਧੋ ਦਾਸ ਪਾਈ ਗਿਆ |

  17. ਮਾਧੋ ਦਾਸ ਦਾ ਡੇਰਾ ਗੋਦਾਵਰੀ ਨਦੀ ਕੰਡੇ ਤੇ ਸਥਿੱਤ ਸੀ |

  18. ਚੰਡੀਗੜ੍ਹ ਵਿੱਚ ਤੇਰ੍ਹਾਂ ਨੰਬਰ ਸੈਕਟਰ ਨਹੀਂ ਹੈ |

  19. ਸਤਲੁਜ ਦਰਿਆ ਦਾ ਪੁਰਾਣਾ ਨਾਮ ਸ਼ਤੁਦਰੀ ਹੈ |

  20. ਸਤਲੁਜ ਦਰਿਆ ਕੰਡੋ ਦੋ ਪ੍ਰਸਿੱਧ ਅਤੇ ਵੱਡੇ ਸ਼ਹਿਰ ਹਨ ਲੁਧਿਆਣਾ ਅਤੇ ਫਿਰੋਜ਼ਪੁਰ |

  21. ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਸਿੱਖਾਂ ਨੇ 'ਦਲ ਖਾਲਸਾ' ਦੀ ਨੀਂਹ ਰੱਖੀ ਸੀ |

  22. ਹਰਿਮੰਦਿਰ ਸਾਹਿਬ ਦੀ ਸਥਾਪਨਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਕੀਤੀ ਸੀ |

  23. ਮੋਹਾਲੀ ਨੂੰ ਪੰਜਾਬ ਦੀ ਸਿਲੀਕੋਨ ਵੈਲੀ ਵੀ ਕਿਹਾ ਜਾਂਦਾ ਹੈ |

  24. ਪੰਜਾਬ ਵਿੱਚ ਖਾਦ ਦਾ ਸਭ ਤੋਂ ਵੱਡਾ ਕਾਰਖਾਨਾ ਨੰਗਲ ਵਿਖੇ ਹੈ |

  25. ਧੁੱਸੀ ਬੰਨ ਬਿਆਸ ਦਰਿਆ ਉੱਤੇ ਉਸਾਰਿਆ ਗਿਆ ਹੈ |

  26. ਪੰਜਾਬ ਦੇ ਇਤਿਹਾਸ ਦੀ ਸ਼ੁਰੁਆਤ ਸਿੰਧੁ ਘਾਟੀ ਦੀ ਸਭਿਅਤਾ ਤੋਂ ਸ਼ੁਰੂ ਹੁੰਦੀ ਹੈ |

  27. ਵਿਸ਼ਵ ਦੇ ਪ੍ਰਸਿੱਧ ਗ੍ਰੰਥ ਰਿਗਵੇਦ ਅਤੇ ਹੋਰ ਸਾਰਾ ਹਿੰਦੂ ਸਾਹਿੱਤ ਪੰਜਾਬ ਵਿੱਚ ਹੀ ਰਚਿਆ ਗਿਆ ਸੀ |

  28. ਜਲੰਧਰ ਸ਼ਹਿਰ ਰਾਮਾਇਣ ਕਾਲ ਤੋਂ ਵੀ ਪੁਰਾਣਾ ਸ਼ਹਿਰ ਹੈ |

  29. ਪੰਜਾਬ ਦਾ ਭਾਦਸੋਂ ਕਸਬਾ ਸਭ ਤੋਂ ਵੱਧ ਕੰਬਾਈਨ ਬਨਾਉਣ ਲਈ ਪ੍ਰਸਿੱਧ ਹੈ |

  30. ਰੇਲਾਂ ਦਾ ਸਭ ਤੋਂ ਵੱਡਾ ਜੰਕਸ਼ਨ ਬਠਿੰਡਾ ਸ਼ਹਿਰ ਹੈ |

  31. ਅੰਮ੍ਰਿਤਸਰ ਦਾ ਪੁਰਾਣਾ ਨਾਮ ਰਾਮਦਾਸ ਨਗਰ ਸੀ |

  32. ਨਵਾਂ ਸ਼ਹਿਰ ( ਹੁਣ ਸ਼ਹੀਦ ਭਗਤ ਸਿੰਘ ਸ਼ਹਿਰ ) ਦਾ ਪੁਰਾਣਾ ਨਾਮ ਨੌਸ਼ਰ ਸੀ |

  33. ਲੁਧਿਆਣਾ ਸ਼ਹਿਰ ਦੀ ਸਥਾਪਨਾ ਲੋਧੀ ਵੰਸ਼ ਵੇਲੇ ਹੋਈ ਸੀ | ਇਸਦ ਪੁਰਾਣਾ ਨਾਮ ਲੋਧੀ ਆਨਾ ਸੀ |

  34. ਪਟਿਆਲਾ ਸ਼ਹਿਰ ਬਾਬਾ ਆਲਾ ਸਿੰਘ ਨੇ ਵਸਾਇਆ ਸੀ |

  35. ਮੁਕਤਸਰ ਦਾ ਪੁਰਾਣਾ ਨਾਮ ਖਿਦਰਾਨਾ ਸੀ |

  36. ਇੰਕਲਾਬ ਜਿੰਦਾਬਾਦ ਦਾ ਨਾਅਰਾ ਸ਼ਹੀਦ ਭਗਤ ਸਿੰਘ ਦੀ ਦੇਣ ਹੈ |

  37. ਗਾਇਕਾ ਸੁਰਿੰਦਰ ਕੋਰ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ |

  38. "ਬਚਿੱਤਰ ਨਾਟਕ" ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਜੀਵਨੀ ਹੈ |

  39. ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਦਾ ਨਾਮ "ਰਸੀਦੀ ਟਿਕਟ" ਹੈ |

  40. ਸ਼ਿਵ ਕੁਮਾਰ ਬਟਾਲਵੀ ਨੂੰ ਉਸਦੀ ਰਚਨਾ "ਲੂਣਾ" ਵਾਸਤੇ ਉਸਨੂੰ ਸਾਹਿੱਤ ਅਕਾਦਮੀ ਪੁਰਸਕਾਰ ਮਿਲਿਆ ਸੀ |

_________________________________

ਮੌਰਿਆਂ ਦੇ ਉੱਤਰਾਧਿਕਾਰੀ

ਮੌਰਿਆ ਸਾਮਰਾਜ ਦੇ ਪਤਨ ਤੋਂ ਬਾਅਦ ਭਾਰਤ ਵਿੱਚ ਇੱਕ ਤੋਂ ਬਾਅਦ ਇੱਕ ਬਹੁਤ ਸਾਰੇ ਵਿਦੇਸ਼ੀ ਹਮਲਾਵਰ ਆ ਕੇ ਹਮਲਾ ਕਰਦੇ ਰਹੇ ਅਤੇ ਆਪਣੇ ਸਾਮਰਾਜ ਸਥਾਪਤ ਕਰਦੇ ਰਹੇ | ਉਹਨਾਂ ਦੇ ਇਹ ਰਾਜ ਕੁਝ ਦਹਾਕਿਆਂ ਤੱਕ ਚਲਦੇ ਰਹੇ ਸਨ | ਇਹਨਾਂ ਦੇ ਸਮੇਂ ਅਤੇ ਲੜ੍ਹੀਵਾਰ ਰਾਜ ਕਰਨ ਦੀਆਂ ਘਟਨਾਵਾਂ ਨੂੰ ਯਾਦ ਰਖਣ ਲਈ ਅਸੀਂ ਛੋਟਾ ਨਾਮ (Abbreviation) ਬਣਾ ਸਕਦੇ ਹਾਂ ਜੋ BSP-Kush ਬਣੇਗਾ ਅਤੇ ਇਸਨੂੰ ਅਸੀਂ ਯਾਦ ਵੀ ਰੱਖ ਸਕਦੇ ਹਾਂ :

B = Bacterion Greeks ( ਬੈਕਟੀਰਿਅਨ ਯੂਨਾਨੀ )

S = Scythians or Sakas ( ਸਿਥਿਅਨ ਜਾਂ ਸਾਕਾ )

P = Parthians from Iran and ( ਇਰਾਨ ਦੇ ਪਾਰਥੀਅਨ )

Kush = Kushans ( ਕੁਸ਼ਾਨ )

Greeks (2nd century BC) ਯੂਨਾਨੀ ( 2ਰੀ ਸਦੀ ਈਸਾ ਪੂਰਵ )

  • Bacterion Greeks or Indo-Greeks were the first foreign rulers of North-western India in the Post-Maurya period.

  • ਮੌਰਿਆ ਕਾਲ ਤੋਂ ਬਾਅਦ ਬੈਕਟੀਰਿਅਨ ਯੂਨਾਨੀ ਜਾਂ ਇੰਡੋ-ਯੂਨਾਨੀ ਪਹਿਲੇ ਵਿਦੇਸ਼ੀ ਸ਼ਾਸਕ ਸਨ ਜਿਹਨਾਂ ਨੇ ਉੱਤਰ ਪੱਛਮੀ ਭਾਰਤ ਵਿੱਚ ਰਾਜ ਕੀਤਾ ਸੀ |

  • Minander was the most famous Indo-Greek ruler . He was also known as Milinda.

  • ਮੀਨੇੰਦਰ ਉਸ ਸਮੇਂ ਦਾ ਸਭ ਤੋਂ ਪ੍ਰਸਿੱਧ ਇੰਡੋ-ਯੂਨਾਨੀ ਸ਼ਾਸਕ ਸੀ | ਉਹ ਮਾਲ੍ਹਿੰਦਾ ਦੇ ਨਾਮ ਨਾਲ ਵਿੱਚ ਜਾਣਿਆਂ ਜਾਂਦਾ ਹੈ |

  • He ruled from 165-145 BC

  • ਉਸਨੇ 165 ਤੋਂ 145 ਈਸਾ ਪੂਰਵ ਤੱਕ ਰਾਜ ਕੀਤਾ ਸੀ |

  • He was converted to Budhism by Nagarjuna.

  • ਉਸਨੇ ਨਾਗਾਰਜੁਨ ਦੇ ਪ੍ਰਭਾਵ ਹੇਠ ਆ ਕੇ ਬੁੱਧ ਧਰਮ ਆਪਣਾ ਲਿਆ ਸੀ |

  • The Indo-Greeks were the first rulers to issue gold coins.

  • ਇੰਡੋ-ਯੂਨਾਨੀ ਪਹਿਲੇ ਸ਼ਾਸਕ ਸਨ ਜਿਹਨਾਂ ਨੇ ਸੋਨੇ ਦੇ ਸਿੱਕੇ ਜਾਰੀ ਕੀਤੇ ਸਨ |

Scythians or Sakas ( 1st century- 4th century BC)

ਸਾਕਾ ਜਾਂ ਸਿਥੀਅਨ ( ਪਹਿਲੀ ਸਦੀ ਤੋਂ ਚੌਥੀ ਸਦੀ ਈਸਾ ਪੂਰਵ )

  • They came after the Bacterion rulers and established their large empire in the North-Western region of India.

  • ਉਹ ਬੈਕਟੀਰਿਅਨ ਰਾਜਿਆਂ ਤੋਂ ਬਾਅਦ ਵਿੱਚ ਆਏ ਅਤੇ ਉੱਤਰੀ-ਪੱਛਮੀ ਭਾਰਤ ਦੇ ਇੱਕ ਵੱਡੇ ਖੇਤਰ ਉੱਤੇ ਆਪਣਾ ਸਾਮਰਾਜ ਸਥਾਪਿਤ ਕੀਤਾ |

  • The most famous ruler among the Scythians rulers was Rudradaman.

  • ਸਿਥੀਅਨ ਸ਼ਾਸਕਾਂ ਵਿੱਚੋਂ ਸਭ ਤੋਂ ਜਿਆਦਾ ਪ੍ਰਸਿੱਧ ਰੁਦ੍ਰ੍ਦਮਨ ਸੀ |

  • Rudradaman ruled from 130-150 AD

  • ਰੁਦ੍ਰ੍ਦਮਨ ਨੇ 130 ਤੋਂ 150 ਈਸਵੀ ਤੱਕ ਸ਼ਾਸਨ ਕੀਤਾ ਸੀ |

  • He is well known for his public welfare works.

  • ਉਹ ਆਪਣੀ ਪਰਜਾ ਲਈ ਲੋਕ ਭਲਾਈ ਵਾਸਤੇ ਕੀਤੇ ਕੰਮਾਂ ਲਈ ਜਿਆਦਾ ਜਾਣਿਆਂ ਜਾਂਦਾ ਹੈ |

  • He is said to have repaired the Sudarshan Lake.

  • ਕਿਹਾ ਜਾਂਦਾ ਹੈ ਕਿ ਉਸਨੇ ਸੁਦਰਸ਼ਨ ਝੀਲ ਦੀ ਰਿਪੇਅਰ ਦਾ ਕੰਮ ਵੀ ਕਰਵਾਇਆ ਸੀ |

  • He also led expedition against Satavahanas

  • ਉਸਨੇ ਸੱਤਵਾਹਨਾਂ ਵਿਰੁੱਧ ਵੀ ਇੱਕ ਅਭਿਆਨ ਚਲਾਇਆ ਸੀ |

Parthians from Iran ( 1st Century BC- 1st Century AD )

ਇਰਾਨ ਦੇ ਪਾਰਥੀਅਨ ( ਪਹਿਲੀ ਸਦੀ ਈਸਾ ਪੂਰਵ ਤੋਂ ਪਹਿਲੀ ਸਦੀ ਈਸਵੀ ਸਨ ਤੱਕ )

  • They invaded and occupied the regions of the North-Western India after the end of Scythians or Sakas.

  • ਉਹਨਾਂ ਨੇ ਸਿਥੀਅਨ ( ਸਾਕਾ ) ਦੇ ਪਤਨ ਤੋਂ ਬਾਅਦ ਉੱਤਰ-ਪੱਛਮੀ ਭਾਰਤ ਵਿੱਚ ਹਮਲਾ ਕਰਕੇ ਆਪਣਾ ਅਧਿਕਾਰ ਸਥਾਪਿਤ ਕੀਤਾ |

  • The only important event during their reign is the visit of St. Thomas who came to propagate Christianity in India.

  • ਉਹਨਾਂ ਦੇ ਸਮੇਂ ਦੀ ਇੱਕੋ ਇੱਕ ਪ੍ਰਸਿੱਧ ਘਟਨਾ ਸੇਂਟ ਥਾਮਸ ਦੀ ਯਾਤਰਾ ਹੈ ਜੋ ਇਸਾਈ ਧਰਮ ਦਾ ਪ੍ਰਚਾਰ ਕਰਨ ਵਾਸਤੇ ਭਾਰਤ ਵਿੱਚ ਆਇਆ ਸੀ |

Kushans (1st Century AD- 3rd Century AD )

ਕੁਸ਼ਾਨ ( ਪਹਿਲੀ ਸਦੀ ਈਸਵੀ ਤੋਂ ਤੀਸਰੀ ਸਦੀ ਈਸਵੀ ਤੱਕ )

  • The Kushans were from Central Asia

  • ਕੁਸ਼ਾਨ ਕੇਂਦਰੀ ਏਸ਼ੀਆ ਤੋਂ ਭਾਰਤ ਵਿੱਚ ਆਏ ਸਨ |

  • They occupied a large area and reached upto the Indo-Gangetic region.

  • ਉਹਨਾਂ ਨੇ ਬਹੁਤ ਵੱਡੇ ਭਾਗ ਉੱਤੇ ਆਪਣਾ ਅਧਿਕਾਰ ਕਰ ਲਿਆ ਅਤੇ ਗੰਗਾ ਜਮੁਨਾ ਦੇ ਖੇਤਰ ਤੱਕ ਪਹੁੰਚ ਗਏ ਸਨ |

  • Famous ruler of them was Kanishka.

  • ਉਹਨਾਂ ਦਾ ਪ੍ਰਸਿੱਧ ਰਾਜਾ ਕਨਿਸ਼੍ਕ ਹੋਇਆ ਹੈ |

  • Kanishka ruled over North-West region of India.

  • ਕਨਿਸ਼੍ਕ ਨੇ ਉੱਤਰ-ਪੱਛਮੀ ਭਾਰਤ ਉੱਤੇ ਆਪਣਾ ਰਾਜ ਕੀਤਾ |

  • Peshawar and Mathura were his capital cities.

  • ਪੇਸ਼ਾਵਰ ਅਤੇ ਮਥੁਰਾ ਉਸਦੀਆਂ ਰਾਜਧਾਨੀਆਂ ਸਨ |

  • He started an Era in 78 AD which is known as Saka-Era.

  • ਉਸਨੇ 78 ਈਸਵੀ ਵਿੱਚ ਇੱਕ ਨਵਾਂ ਕੈਲੰਡਰ ਸ਼ੁਰੂ ਕੀਤਾ ਜਿਸਨੂੰ ਸਾਕਾ ਕੈਲੰਡਰ ਵੀ ਆਖਦੇ ਹਨ |

  • This Saka-Era Calendar is used by the Govt. of India these days.

  • ਇਹ ਸਾਕਾ ਸੰਮਤ ਕੈਲੰਡਰ ਭਾਰਤ ਸਰਕਾਰ ਦੁਆਰਾ ਅੱਜਕਲ ਵਰਤਿਆ ਜਾਂਦਾ ਹੈ |( ਭਾਰਤ ਦਾ ਰਾਸ਼ਟਰੀ ਕੈਲੰਡਰ ਹੈ )

  • He also was converted to Buddhism and became a great patron of this.

  • ਉਸਨੇ ਵੀ ਬੁੱਧ ਧਰਮ ਆਪਣਾ ਲਿਆ ਅਤੇ ਇਸ ਧਰਮ ਦਾ ਬਹੁਤ ਵੱਡਾ ਪੈਰੋਕਾਰ ਬਣ ਗਿਆ ਸੀ |

  • 4th Buddhist Council was held during his period in Kashmir.

  • ਚੌਥੀ ਬੁੱਧ ਸਭਾ ਉਸਦੇ ਹੀ ਸਮੇਂ ਦੌਰਾਨ ਕਸ਼ਮੀਰ ਵਿੱਚ ਬੁਲਾਈ ਗਈ ਸੀ |

  • The Kushanas were having full control over the Silk-route.

  • ਕੁਸ਼ਾਨਾਂ ਦਾ ਸਿਲਕ-ਰੂਟ ( ਅੱਜਕਲ ਚੀਨ ਜਿਸ ਸਿਲਕ ਰੂਟ ਦੀ ਗੱਲ ਕਰਦਾ ਹੈ ) ਉੱਤੇ ਪੂਰਾ ਕੰਟਰੋਲ ਸੀ |

  • They also issued gold coins on a wide scale.

  • ਉਹਨਾਂ ਨੇ ਵੱਡੇ ਪਧਰ ਤੇ ਸੋਨੇ ਦੇ ਸਿੱਕੇ ਜਾਰੀ ਕੀਤੇ ਸਨ |

  • Kanishka patronised many scholars in his court.

  • ਕਨਿਸ਼ਕ ਦੇ ਦਰਬਾਰ ਵਿੱਚ ਉਸ ਸਮੇਂ ਦੇ ਬਹੁਤ ਸਾਰੇ ਪ੍ਰਸਿੱਧ ਕਵੀ,ਅਤੇ ਫ਼ਿਲੋਸਫਰ ਸ਼ਾਮਿਲ ਸਨ |

  • Some important scholars in his court were :- Nagarjuna, Vasumitra and Asvaghosha

  • ਉਸਦੇ ਕੁਝ ਪ੍ਰਸਿੱਧ ਦਰਬਾਰੀਆਂ ਵਿੱਚ ਨਾਗਾਰਜੁਨ , ਵਾਸੁਮਿੱਤਰ ਅਤੇ ਅਸ਼ਵਘੋਸ਼ ਸਨ |

After the Kushanas there comes the Gupta period in the History of India.

ਕੁਸ਼ਾਨ ਸ਼ਾਸਕਾਂ ਤੋਂ ਬਾਅਦ ਭਾਰਤ ਵਿੱਚ ਗੁਪਤ ਕਾਲ ਦਾ ਆਰੰਭ ਹੁੰਦਾ ਹੈ |

ਭਾਰਤੀ ਇਤਿਹਾਸ ਵਿੱਚ ਕੁਝ ਮਹੱਤਵਪੂਰਨ ਤੱਥ ( ਮੌਰਿਆ ਕਾਲ )

ਮੌਰਿਆ ਕਾਲ

ਪੁਰਾਣਾਂ ਵਿੱਚ ਮੌਰਿਆਂ ਨੂੰ ਸ਼ੂਦਰ ਲਿਖਿਆ ਗਿਆ ਹੈ |

ਬੁੱਧ ਸਾਹਿੱਤ ਵਿੱਚ ਕਿਹਾ ਗਿਆ ਹੈ ਕਿ ਉਹ ਸਾਕਿਆ ਖੱਤਰੀਆਂ ਵਿੱਚੋਂ ਸਨ |

ਕੁਝ ਵੀ ਹੋਵੇ ਉਹ ਅਸਲ ਵਿੱਚ ਮੌਰਿਆ ਕਬੀਲੇ ਨਾਲ ਸਬੰਧਤ ਸਨ ਜਿਸਨੂੰ ਉਸ ਸਮੇਂ ਦੇ ਸਮਾਜ ਵਿੱਚ ਬਹੁਤ ਨੀਵਾਂ ਸਮਝਿਆ ਜਾਂਦਾ ਸੀ |

ਚੰਦਰ ਗੁਪਤ ਮੌਰਿਆ (322-298 BC)

ਉਹ ਆਪਣੇ ਗੁਰੂ ਚਾਣਕਿਆ ਦੀ ਸਹਾਇਤਾ ਨਾਲ ਸ਼ਕਤੀ ਵਿੱਚ ਆਇਆ ਸੀ |

ਉਸਨੇ ਆਖਰੀ ਨੰਦ ਰਾਜੇ ਧੰਨਾਨੰਦ ਨੂੰ ਗੱਦੀਓਂ ਲਾਹ ਦਿੱਤਾ ਅਤੇ ਆਪ ਮਗਧ ਦਾ ਰਾਜਾ ਬਣਿਆ |

ਪਾਟਲੀਪੁੱੱਤਰ ਉਸਦੀ ਰਾਜਧਾਨੀ ਸੀ |

ਉਸਨੇ ਸੈਲਿਉਕਸ ਨਿਕੇਟਰ ( ਪੱਛਮੀ ਭਾਰਤ ਦੇ ਇੱਕ ਯੂਨਾਨੀ ਸਾਮੰਤ ) ਨੂੰ ਹਰਾਇਆ |

ਇੱਕ ਸੰਧੀ ਅਨੁਸਾਰ ਸੈਲਿਉਕਸ ਨੇ ਇੱਕ ਬਹੁੱਤ ਵੱਡਾ ਖੇਤਰ ਚੰਦਰਗੁਪਤ ਮੌਰਿਆ ਨੂੰ ਦੇ ਦਿੱਤਾ

ਉਸਨੇ ਮੌਰਿਆ ਦੇ ਦਰਬਾਰ ਵਿੱਚ ਆਪਣਾ ਇੱਕ ਦੂਤ ਵੀ ਭੇਜਿਆ |

ਉਸ ਦੂਤ ਦਾ ਨਾਮ ਮੈਗਸਥਨੀਜ਼ ਸੀ |

ਬਦਲੇ ਵਿੱਚ ਚੰਦਰਗੁਪਤ ਮੌਰਿਆ ਨੇ ਸੈਲਿਉਕਸ ਨੂੰ ਪੰਜ ਸੋ ਹਾਥੀ ਭੇਂਟ ਵਿੱਚ ਭੇਜੇ ਸਨ |

ਮੈਗਸਥਨੀਜ਼ ਨਾਮ ਦੇ ਇਸ ਦੂਤ ਨੇ "ਇੰਡੀਕਾ" ਨਾਮ ਦੀ ਇੱਕ ਕਿਤਾਬ ਲਿਖੀ ਸੀ , ਜੋ ਕਿ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਮਹੱਤਵਪੂਰਨ ਹੈ |

ਚੰਦਰਗੁਪਤ ਮੌਰਿਆ ਅਧੀਨ ਪਹਿਲੀ ਵਾਰ ਸਾਰਾ ਉੱਤਰੀ ਭਾਰਤ ਇੱਕ ਸੂਤਰ ਵਿੱਚ ਪਿਰੋਇਆ ਗਿਆ ਸੀ | ਇਹੀ ਕਾਰਣ ਹੈ ਕਿ ਉਸਨੂੰ ਭਾਰਤ ਦਾ ਪਹਿਲਾ ਮਹਾਨ ਸ਼ਾਸਕ ਆਖਿਆ ਜਾਂਦਾ ਹੈ |

ਚੰਦਰਗੁਪਤ " ਭਦਰਬਾਹੁ " ਦੇ ਪ੍ਰਭਾਵ ਹੇਠਾਂ ਆ ਕੇ ਜੈਨ ਧਰਮ ਦਾ ਅਨੁਯਾਈ ਬਣ ਗਿਆ ਸੀ |

ਆਪਣੇ ਜੀਵਨ ਦੇ ਆਖਰੀ ਸਮੇਂ ਉਹ ( ਕਰਨਾਟਕ ) ਚੰਦਰਗਿਰੀ ਪਹਾੜੀਆਂ ਵਿੱਚ ,ਸ਼੍ਰਵਣਬਿਲਗੋਲਾ ਵਿਖੇ ਚਲਾ ਗਿਆ |

ਸ਼੍ਰਵਣਬਿਲਗੋਲਾ ਵਿਖੇ ਉਸਨੇ ਸੰਥਾਰਾ ( ਭੁੱਖੇ ਰਹਿਕੇ ਸ਼ਰੀਰ ਦਾ ਤਿਆਗ ਕਰਨਾ ) ਪਰੰਪਰਾ ਨੂੰ ਨਿਭਾਉਂਦੇ ਹੋਏ ਪ੍ਰਾਣ ਤਿਆਗ ਦਿੱਤੇ |

ਬਿੰਦੁਸਾਰ ( ਚੰਦਰਗੁਪਤ ਮੌਰਿਆ ਦਾ ਪੁੱਤਰ )(298-273BC)

ਚੰਦਰ ਗੁਪਤ ਮੌਰਿਆ ਤੋਂ ਬਾਅਦ ਉਸਦਾ ਪੁੱਤਰ ਬਿੰਦੁਸਾਰ ਉਸਦਾ ਉੱਤਰਾਧਿਕਾਰੀ ਬਣਿਆ |

ਬਿੰਦੁਸਾਰ ਨੇ ਅਜੀਵਕ ਨੂੰ ਆਪਣੇ ਦਰਬਾਰ ਵਿੱਚ ਸਰੰਖਿਅਣ ਦਿੱਤਾ |

ਉਸਨੇ ਸੀਰਿਆ ਦੇ ਸ਼ਾਸਕ ਨੂੰ ਸ਼ਰਾਬ ,ਸੁੱਕੇ ਮੇਵੇ ਅੰਜੀਰ ਅਤੇ ਫ਼ਿਲੋਸਫਰ ਭੇਜਣ ਵਾਸਤੇ ਕਿਹਾ |

ਸੀਰਿਆ ਦੇ ਸ਼ਾਸਕ ਨੇ ਉਸਨੂੰ ਸ਼ਰਾਬ ਅਤੇ ਅੰਜੀਰ ਭੇਜੇ ਪਰ ਨਿਮਰਤਾ ਸਹਿਤ ਇਹ ਕਹਿ ਕੇ ਯੂਨਾਨੀ ਫਿਲੋਸਫਰਾਂ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ ਕਿ ਉਹ ਖ਼ਰੀਦਣ ਲਈ ਨਹੀਂ ਬਣੇ ਹਨ |

ਉਸਨੇ ਆਪਣੇ ਪਿਤਾ ਵੱਲੋਂ ਵਿਹੀਂ ਰਾਸਤ ਵਿੱਚ ਮਿਲੇ ਰਾਜ ਨੂੰ ਆਪਣੀ ਕਾਬਲੀਅਤ ਨਾਲ ਸੰਭਾਲਕੇ ਰੱਖਿਆ | ਇਸਤੋਂ ਇਲਾਵਾ ਉਸਦੇ ਬਾਰੇ ਕੋਈ ਖਾਸ ਘਟਨਾ ਜਿਕਰਯੋਗ ਨਹੈ |

ਅਸ਼ੋਕ ਮਹਾਨ (273-232 BC)

ਉਹ ਸਾਲ 269 ਈ:ਪੁ: ਵਿੱਚ ਗੱਦੀਨਸ਼ੀਨ ਹੋਇਆ | ਇਸ ਦੇਰੀ ਦਾ ਕਾਰਣ ਚਾਰ ਸਾਲ ਉਸਦਾ ਭਰਾਵਾਂ ਨਾਲ ਯੁੱਧ ਰਿਹਾ |

ਭਾਰਤ ਦਾ ਸ਼ਾਸਕ ਬਣਨ ਤੋਂ ਪਹਿਲਾਂ ਉਹ ਤਕਸ਼ਸ਼ਿਲਾ ( ਟੈਕਸਲਾ ) ਅਤੇ ਉੱਜੈਨ ਦਾ ਗਵਰਨਰ ਰਹਿ ਚੁੱਕਾ ਸੀ |

ਰਾਧਾਗੁਪਤ ਉਸਦਾ ਮੁੱਖਮੰਤਰੀ ਸੀ |

ਉਸਦੇ ਗੱਦੀਨਸ਼ੀਨ ਹੋਣ ਤੋਂ ਨੋਵੇਂ ਸਾਲ ਵਿੱਚ ( ਸਾਲ 261 ਈ:ਪੁ: ਦੌਰਾਨ) ਕਲਿੰਗ ਦਾ ਯੁੱਧ ਹੋਇਆ ਤਾਂ ਇਸ ਯੁੱਧ ਤੋਂ ਬਾਅਦ ਉਸਦੇ ਜੀਵਨ ਵਿੱਚ ਇੱਕ ਵੱਡਾ ਪਰਿਵਰਤਨ ਆਇਆ ਅਤੇ ਉਹ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ |

ਕਲਿੰਗ ਦੇ ਯੁੱਧ ਤੋਂ ਬਾਅਦ ਉਸਨੇ ਧਰਮ ਦੀ ਨੀਤੀ ਅਪਣਾਈ |

ਯੁੱਧ ਨੀਤੀ ( ਭੇਰਿਘੋਸ਼ਾ ) ਦੀ ਜਗ੍ਹਾ ਧਰਮ ਦੀ ਨੀਤੀ ( ਧੰਮਘੋਸ਼ਾ ) ਨੇ ਲੈ ਲਈ |

ਉਸਨੇ ਦੇਸ਼ ਦੀਆਂ ਭਿੰਨ-ਭਿੰਨ ਦਿਸ਼ਾਵਾਂ ਵੱਲ ਬੁੱਧ ਧਰਮ ਦੇ ਪ੍ਰਚਾਰ ਲਈ ਆਪਣੇ ਧਰਮਦੂਤ ( ਧਰਮ ਦਾ ਪ੍ਰਚਾਰ ਕਰਨ ਵਾਲ੍ਹੇ ) ਭੇਜੇ |

ਉਸਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਸ਼੍ਰੀ ਲੰਕਾ ਭੇਜਿਆ |

ਉਸਦੇ ਜੋ ਅਭਿਲੇਖ ਮਿਲੇ ਹਨ ਉਹ ਜਿਆਦਾਤਰ ਯੂਨਾਨੀ ਅਰੇਮਿਕ ਅੜੇ ਬ੍ਰਹਮੀ ਲਿਪੀ ਵਿੱਚ ਲਿਖੇ ਹੋਏ ਹਨ |

ਮੌਰਿਆ ਵੰਸ਼ ਦੇ ਪਤਨ ਦੇ ਕਾਰਣ :

ਅਤਿ ਕੇਂਦਰੀਕਰਣ ਵਾਲਾ ਪ੍ਰਸ਼ਾਸਨ

ਕਮਜ਼ੋਰ ਉੱਤਰਾਧਿਕਾਰੀ

ਬ੍ਰਾਹਮਣਵਾਦੀ ਪ੍ਰਤੀਕਿਰਿਆ

ਯੁੱਧ ਦੀ ਨੀਤੀ ਨੂੰ ਤਿਆਗ ਦਿੱਤਾ ਗਿਆ ਸੀ |

ਬਹੁਤ ਵੱਡੇ ਸਾਮਰਾਜ ਨੂੰ ਬਿਣਾਂ ਸੈਨਿਕ ਸਹਾਇਤਾ ਦੇ ਚਲਾਉਣ ਜਾਂ ਸੰਭਾਲਣਾ ਬਹੁਤ ਮੁਸ਼ਕਿਲ ਸੀ |

______________________________________________________

- ਉਮੇਸ਼ਵਰ ਨਾਰਾਇਣ -